ਕਸਰਤ ਕਰਨ ਨਾਲ ਅਸੀਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਅਤੇ ਸਰੀਰ ਨੂੰ ਉਮਰ ਭਰ ਦੇ ਲਈ ਸਿਹਤਮੰਦ ਰੱਖ ਸਕਦੇ ਹਾਂ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਦਵਾਈਆਂ ਦੀ ਵਰਤੋਂ ਕਰਨ ਤੋਂ ਬਚਦੇ ਹਨ। ਅਜਿਹੇ 'ਚ ਉਨ੍ਹਾਂ ਲੋਕਾਂ ਲਈ ਯੋਗ ਸਭ ਤੋਂ ਵਧੀਆ ਰਹਿੰਦਾ ਹੈ। ਜੇਕਰ ਤੁਸੀਂ ਆਪਣੇ ਵਜ਼ਨ 'ਤੇ ਕੰਟਰੋਲ ਪਾਉਣਾ ਚਾਹੁੰਦੇ ਹੋ ਤਾਂ ਕਸਰਤ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਕਸਰਤ ਬਾਰੇ ਦੱਸਾਂਗੇ, ਜਿਸ ਨੂੰ ਤੁਸੀਂ ਸਵੇਰੇ-ਸਵੇਰੇ ਆਪਣੇ ਬੈੱਡ 'ਤੇ ਲੇਟ ਕਰ ਹੀ ਕਰ ਸਕਦੇ ਹੋ ਅਤੇ ਆਪਣਾ ਵਜ਼ਨ ਘਟਾਉਣ ਦੇ ਨਾਲ-ਨਾਲ ਕਈ ਪਰੇਸ਼ਾਨੀਆਂ ਤੋਂ ਦੂਰ ਰਹਿ ਸਕਦੇ ਹੋ।
1. ਸੁਪਰਵੁਮਨ ਕਸਰਤ— ਇਹ ਕਸਰਤ ਪੇਟ ਦੇ ਭਾਰ ਲੇਟ ਕੇ ਆਪਣੇ ਦੋਵੇਂ ਪੈਰਾਂ ਅਤੇ ਹੱਥਾਂ ਨੂੰ ਸਿੱਧਾ ਕਰਕੇ ਖੁਦ ਨੂੰ ਉਪਰ ਦੀ ਵੱਲ ਖਿਚ ਕੇ ਕੀਤੀ ਜਾਂਦੀ ਹੈ। ਇਹ ਛੋਟੀ ਜਿਹੀ ਕਸਰਤ ਤੁਹਾਡੇ ਹੱਥਾਂ, ਮੋਢਿਆਂ, ਲੱਤਾਂ, ਪੈਰਾਂ ਅਤੇ ਕਮਰ ਨੂੰ ਸਟਰੈੱਚ ਕਰਦੀ ਹੈ।
2. ਬੋ ਪੋਜ— ਇਸ 'ਚ ਉਲਟਾ ਲੇਟ ਕੇ ਗੋਢਿਆਂ ਨੂੰ ਉਪਰ ਵੱਲ ਮੋੜੋ ਅਤੇ ਹੱਥਾਂ ਨੂੰ ਪਿੱਛੇ ਵੱਲ ਲੈ ਕੇ ਜਾਂਦੇ ਹੋਏ ਫੜੋ। ਇਸ ਨਾਲ ਥਕਾਵਟ ਦੂਰ ਹੁੰਦੀ ਹੈ। ਇਸ ਨਾਲ ਮਹਾਵਾਰੀ 'ਚ ਵੀ ਆਰਾਮ ਮਿਲਦਾ ਹੈ।
3. ਐਬੇ ਪ੍ਰੈਪ ਕਸਰਤ— ਇਸ ਕਸਰਤ ਨੂੰ ਰੋਜ਼ ਕਰਨ ਨਾਲ ਮੋਟਾਪਾ ਘੱਟ ਹੁੰਦਾ ਹੈ। ਇਸ ਕਸਰਤ ਨੂੰ 2 ਮਿੰਟ ਲਈ ਜ਼ਰੂਰ ਕਰੋ।
4. Âੰਕਲ(ਗਿੱਟੇ) ਟਚ ਕਸਰਤ— ਇਸ ਕਸਰਤ ਨੂੰ 2 ਮਿੰਟ ਤੱਕ ਕਰਨ ਨਾਲ ਮੋਢੇ ਸਟਰੈੱਚ ਹੋਣ ਦੇ ਨਾਲ-ਨਾਲ ਪੇਟ ਵੀ ਘੱਟ ਹੁੰਦਾ ਹੈ।
ਸੰਬੰਧ ਬਣਾਉਣ ਤੋਂ ਪਹਿਲਾਂ ਅਤੇ ਬਾਅਦ 'ਚ ਨਾ ਕਰੋ ਇਹ ਕੰਮ
NEXT STORY